Search This Blog

Wednesday, 5 November 2014

ਰੂਹਾਂ

ਊਮਰਾ ਤਾਂ  ਸ਼ਰੀਰਾਂ ਦੀਆਂ ਹੁੰਦੀਆਂ,

 ਰੂਹਾਂ ਤਾਂ ਨਿਤ ਨਵੀਆਂ ਹੁੰਦੀਆਂ,


ਸ਼ਰੀਰਾਂ ਮਿਟ ਜਾਣਾ ਇਕ ਦਿਨ,

ਰੂਹਾਂ   ਯੁੱਗ   ਯੁੱਗ    ਜਿਊਂਦੀ ਰਹਿੰਦਿਆਂ ਨੇ,


ਮਿਟੀ ਨੇ ਮਿਟੀ ਰਲ ਜਾਣਾ,

ਰੂਹਾਂ ਜੋਤ ਜਗਾਣੀ,


ਇਕ ਅਣਖ ਦੀ ਅੱਗ ਰਾਖ,

ਦੂਜਾ ਅਲਖ ਰੂਹਾਨੀ,


ਸ਼ਰੀਰਾਂ ਕਿਊ  ਲਾਇਆ ਦਿਲ,

ਵਿਛੜੇ ਮੁੜ ਨਾ ਆਉਣ,


ਮਰ ਕੇ ਜਿਉਂਦਾ ਕੋਈ ਨਾ ਹੋਆ,

ਜਿਉਂਦੀ ਰਹ ਜਾਂਦੀ ਯਾਦਾਂ,


ਰੂਹਾਂ ਦਾ ਸਫਰ ਰੂਹਾਨੀ,

ਰੂਪ ਬਦਲ ਨਿਤ ਨਿਤ ਆਉਦੀਆਂ,


ਰੂਹਾਂ ਨੂੰ ਰੂਹਾਂ ਮਿਲ ਜਾਣੀ,

ਸ਼ਰੀਰਾਂ ਮੋੜ ਫੇਰ ਨਾ ਪਾਊਣਾ,


ਊਮਰਾ ਤਾਂ  ਸ਼ਰੀਰਾਂ ਦੀਆਂ ਹੁੰਦੀਆਂ,

 ਰੂਹਾਂ ਤਾਂ ਨਿਤ ਨਵੀਆਂ ਹੁੰਦੀਆਂ,











No comments:

Post a Comment