ੳਵੀ ਕੀ ਵੇਲੇ ਸੀ ,ਜਦੋ
ਪਤਲਾ ਵਿਚ ਸੀ ਰੋਟੀ ਖਾਂਦੇ,
ਸਬਜੀ ਦਾਲ ਸੀ ਊਤੇ ਪਾਦੇ,
ਹਥੀ ਚੁਗ ਚੁਗ ਦਾਨੇ ਖਾਂਦੇ,
ਅਖਾਣ ਨਾਲ ਸੀ ਗਲ ਕਰਦੇ
ਮੂੰਹੋਂ ਕੂਙ ਨਾ ਕਹਿੰਦੇ
ੳਵੀ ਕੀ ਵੇਲੇ ਸੀ
ਜਦੋਂ ਗਲ਼ਿਆ ਵਿਚ ਮੇਲੇ
ਕਿਥੇ ਰੇਲੇ ਕਿਥੇ ਬਰਫ ਦੇ ਠੇਲੇ ਸੀ
ਸਟਾਪੂ ਖੌ ਖੌ ਖੇਡਾਂ ਕਰਦੇ
ਤੀਲੇ ਵਾਲੀ ਕੁਲਫੀਆਂ ਖਾਂਦੇ
ਲੌਹਡੀ ਮਾਘੀ ਤੇ ਸੀ ਮਾਝਾ਼ ਲਾਦੇ
ਆਈ ਬੌ ਆਈ ਬੌ ਕਹਿ
ਗੂਡੀਆਂ ਲੂਟਦੇ
ਹਥੀ ਜਖਮਾਂ ਸ਼ੌਕ ਮਨਾਦੇ
ਤਖਥੀ ਗਾਚੀ ਰੌਜ ਸੀ ਮਲਦੈ
ਸਿਰੇ ਤੇਲ ਤਾਂ ਮੂੰਹ ਮਲਾਈ
ਜਿਵੇ ਚਾਚੇ ਦੀ ਭਰਜਾਈ
ਆਖ ਸਕੂਲ ਪਡਨੇ ਸੀ ਜਾਂਦੇ
ੳਵੀ ਕੀ ਵੇਲੇ ਸੀ
ਬਾਪੂ ਕੋਲ ਨਾ ਧੇਲਾ ਸੀ
ਗੂਡਿਆ ਪਟੋਲੇ ਨਾਲ ਖੇਡਾਂ ਕਰਦੀ
ਧੀਆਂ ਸਬਦੀ ਸਾਙੀ ਆ ਸੀ
ਮਰਗ ਜੇ ਕਿਥੇ ਹੁੰਦੀ
ਚੂਲੇ ਅਗ ਨਾ ਬਲਦੀ
ਬਾਪੂ ਤਾ ਸਬਦਾ ਸਾਙਾ ਸੀ
ਕਹਿ ਸਾਰੇ ਸ਼ੋਕ ਵਡਾਦੇ ਸੀ
ੳਵੀ ਕੀ ਵੇਲੇ ਸੀ
No comments:
Post a Comment